12 ਸਤੰਬਰ 1897 ਨੂ ਅੰਗ੍ਰੇਜ਼ੀ ਫੌਜ਼ ਦੀ 36ਵੀੰ ਰੇਜਿਮੇੰਟ ਨੂ ਕਰੀਬਨ 10,000 ਅਫਰੀਦੀ ਪਠਾਨਾਂ ਨੇ ਸਾਰਾਗੜੀ, ਕਿਲਾ ਲੋਖਾਰਟ --NWFP ਸੂਬਾ (ਹੁਣ ਪਾਕਸਤਾਨ) ਵਿਖੇ ਘੇਰੇ ਵਿਚ ਲੈ ਲਿਆ! (ਇਹ ਅਫਰੀਦੀ ਪਠਾਨ ਆਪਣੇ ਆਪ ਨੂ ਪਰਸ਼ਿਆ-ਇਰਾਨ ਦੇ ਇਕ ਪੁਰਾਣੇ ਬਾਦਸ਼ਾਹ ਫਰੀਉੱਦੀਨ ਦੇ ਖਾਨਦਾਨ ਚੋਣ ਦਸਦੇ ਨੇ!) ਇਸ ਖਤਰਨਾਕ ਜੰਗ ਵਿਚ, ਜਿਸਨੂ ਇਥੋਂ ਦੇ ਸਥਾਨਿਕ ਲੋਕ ਤੀਰਾ-ਜੁਧ, ਜਾਂ ਸਾਰਾਗੜੀ ਜੁਧ ਦੇ ਨਾਓਂ ਨਾਲ ਚੇਤੇ ਕਰਦੇ ਨੇ, ਇਹ ਜੁਧ ਹਵਾਲਦਾਰ ਈਸ਼ਰ ਸਿੰਘ ਦੀ ਕਮਾਨ ਹੇਠ 12 ਸਤੰਬਰ 1897 ਨੂ ਲੜੀ ਗਈ ਸੀ! ਅਫਰੀਦੀ ਪਠਾਣਾ ਵੱਲੋਂ ਦਿੱਤੇ ਗਾਏ ਅੰਕੜਿਆਂ ਮੁਤਾਬਕ 200 ਪਠਾਨ ਮਾਰੇ ਗਏ ਸੀ ਅਤੇ 1000 ਪਠਾਨ ਜਖਮੀ ਹੋਏ ਸੀ! ਇਸ ਲੜਾਈ ਦੇ ਅਖੀਰ ਵਿਚ ਸਿਰਫ ਹਵਾਲਦਾਰ ਈਸ਼ਰ ਸਿੰਘ ਜੀ ਹੀ ਜਿਓੰਦੇ ਬਚੇ ਸੀ, ਓਹਨਾ ਦੇ ਚਾਰੇ ਪਾਸੇ ਸੀ ਓਹਨਾ ਦੇ ਸ਼ਹੀਦ ਹੋਏ 20 ਅਮ੍ਰਿਤਧਾਰੀ ਸਿਖ ਫੌਜੀਆਂ ਦੀਆਂ ਛਿਤਰੀਆਂ ਲੋਥਾਂ! ਬਿਨਾ ਕਿਸੇ ਡਰ ਜਾਂ ਘਬਰਾਹਟ ਦੇ ਇਸ ਕੱਲੇ ਸਿਖ ਹਵਾਲਦਾਰ ਨੇ ਸਿਖ ਕੌਮ ਦੀ ਚੜਦੀ ਕਲਾ (High spirit) ਨੂ ਕਾਇਮ ਰਖਦਿਆਂ ਆਪਣੇ ਅਖੀਰਲੇ ਸਾਹ ਤਕ ਇਹਨਾ ਪਠਾਨਾਂ ਨਾਲ ਕਈ ਘੰਟਿਆਂ ਤਕ ਮੋਰਚਾ ਲਿਆ! ਇੰਜ ਓਹਨਾ ਸਾਰੇ ਹੀ 21 ਸਿਖ ਅਮ੍ਰਿਤ ਧਾਰੀ ਫੌਜੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿਤਰ ਬਚਨਾਂ ਨੂ ਮੁਖ ਰਖਦੇ ਹੋਏ ..."ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ!!" ਨੂ ਸੁਫਲਾ ਕੀਤਾ! ਇਹਨਾ ਸਾਰੇ 21 ਸਿਖ ਫੌਜ
Comments
Post a Comment
Please leave a comment or any suggestion