Featured post

350th Martyrdom Day Of Guru Tegh Bahadur Sahib Ji

Image
COMPLETE BIOGRAPHY OF SRI GURU TEG BAHADUR SAHIB JI COMPLETE BIOGRAPHY ( MP3 ) -   OPEN COMPLETE BIOGRAPHY ( YOUTUBE VIDEO )  -   OPEN COMPLETE BIOGRAPHY ( YOUTUBE MUSIC )  -   OPEN GURBANI OF SRI GURU TEG BAHADUR SAHIB JI GURBANI ( YOUTUBE VIDEO )  -   OPEN GURBANI ( YOUTUBE MUSIC )  -   OPEN

Gurdwara Manji Sahib ( Harpalpur )

 ਗੁਰਦੁਆਰਾ ਮੰਜੀ ਸਾਹਿਬ
ਪਾਤਸ਼ਾਹੀ ਨੌਵੀਂ ( ਗੁਰੂ ਤੇਗ ਬਹਾਦਰ ਸਾਹਿਬ ਜੀ )

Gurdwara Manji Sahib ( Harpalpur )

ਪਰਮ ਸਤਿਕਾਰਯੋਗ ਸਾਧ ਸੰਗਤ ਜੀਓ,
ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਇਸ ਤਰ੍ਹਾਂ ਲਿਖਦੇ ਹਨ ਕਿ ਹਰਪਾਲਪੁਰ ਰਿਆਸਤ ਪਟਿਆਲਾ ਤਹਿ. ਰਾਜਪੁਰਾ ਵਿੱਚ ਇੱਕ ਪਿੰਡ ਹੈ ਇਸ ਦੇ ਉੱਤਰ ਵੱਲ 150 ਕਦਮ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਸਥਾਨ ਹੈ ਕੇਵਲ ਮੰਜੀ ਸਾਹਿਬ ਬਣਿਆ ਹੋਇਆ ਹੈ । ਸੇਵਾਦਾਰ ਕੋਈ ਨਹੀਂ ਹੈ ਅਤੇ ਇਸ ਤੋਂ ਬਾਦ ਛਪਣ ਵਾਲੀ ਪੁਸਤਕ ਗੁਰੂ ਤੇਗ ਬਹਾਦਰ ਮਾਰਗ ਪੰਜਾਬ ਜਿਸ ਦੇ ਲੇਖਕ ਡਾ. ਸੁਖਦਿਆਲ ਸਿੰਘ ਜੀ ਹਨ । ਉਹ ਲਿਖਦੇ ਨੇ ਕਿ ਹਰਪਾਲਪੁਰ ਸ਼ੇਖੁਪੂਰ ਤੋਂ ਉੱਤਰ ਵੱਲ ਪੰਜ ਕਿਲੋਮੀਟਰ ਦੀ ਵਿੱਥ ਤੇ ਹੈ ਗੁਰੂ ਸਾਹਿਬ ਦੇ ਇਥੇ ਆਉਣ ਸਮੇਂ ਅੰਬਾਂ ਅਤੇ ਬਰੋਟਿਆਂ ਦੇ ਦਰੱਖਤ ਸਨ । ਗੁਰੂ ਸਾਹਿਬ ਜੀ ਇਨ੍ਹਾਂ ਦਰੱਖਤਾਂ ਦੀ ਛਾਂ ਹੇਠ ਆ ਕੇ ਬੈਠੀ ਸੀ । ਅੰਬ ਦੇ ਮੌਜੂਦਾ ਦਰੱਖਤ ਨੂੰ ਸਿਆਮੇ ਵਾਲਾ ਅੰਬ ਕਿਹਾ ਜਾਂਦਾ ਹੈ । ਇਸ ਸਿਆਮੇ ਨਾਂ ਦੀ ਮਾਈ ਨੇ ਹੀ ਗੁਰੂ ਸਾਹਿਬ ਦੀ ਸੇਵਾ ਕੀਤੀ ਸੀ । ਇਸ ਤੋਂ ਇਲਾਵਾ ਇੱਕ ਹੱਥ ਲਿਖਤ ਪਟੇ ਦੇ ਅਨੁਸਾਰ ਜਿਸ ਦਾ ਉਤਾਰਾ ਇਸ ਤਰ੍ਹਾਂ ਹੈ :-

ਨੋਵਿ ਪਾਤਿਸਾਹ ਗੁਰੂ ਤੇਗ ਬਹਾਦਰ ਜੀ।।

੧ਓ ਸਤਿਗੁਰੂ ਪ੍ਰਸਾਦਿ ਜੀ ਸਹਾਇ।।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਿਗੁਰੂ ਕਰੈ ਸਹਾਇ।।

ਸਤਿਗੁਰੂ ਪ੍ਰਸਾਦਿ ।। ਲੇਖਕ ਸ੍ਰੀ ਕਾਸੀ ਦ੍ਰਬਾਰ ਬਿਸਰਾਮ ।। ਸ੍ਰੀ ਗੁਰੂ ਹਰਿਗੋਬਿੰਦ ਜੀ ਸੰਮਤ ਬ੍ਰਿਕਮੀ ਸੋਲਾ ਸੌ ਤ੍ਰੇਸਟ ਪੈਹਲੈ ਕੋਟ ਰਮਾਣਤੇ ।। ਡਗਰੀ ।। ਸਿੰਘ ।। ਕਰਾਲੀ।। ਘੜੂੰਆ ।। ਝਾਮੋਵਾੜ।। ਮੰਢਵਾਲ ।। ਸ੍ਰਾਹੋ ।। ਮੰੜਲੀ ।। ਨਰੜੂ ।। ਸਫਾਬਤ ।। ਖੋੜਾ ਸੋਜਾ ।। ਉਪੜਵਾਲ ।। ਖੜਿਆਲ ।। ਦੁਗਾਲ ।। ਮਾਲ ਉਤੜਬਾਹੀ ।। ਘਗਿ ।। ਬਿਸਲਗਬੋਹਾ ।। ਝੰਡੀਵਾਲ ਤੋਂ ਲੈ ਕੇ ਛੀ ਦਿਹਾੜੇ ਰਾਹੀਂ ਕਟਕੇ ਗੁਰੂ ਪੁਜੇ ਤਲਵੰਡੀ, ਜਾਇ ਏਹ ਲੇਖ ਕਿਸੇ ਜੁਬਾਨੀ ਅਠਵੇਂ ਪਾਤਿਸਾਹ ਦੇ ਹੁਣ ਲਿਖ ਕੇ ਫਤੇ ਚੰਗ ਧ੍ਰਮ ਪੁਤ੍ਰਦੇ ਪ੍ਰਾਪਤਿ ਹੰਨ ਬਿਸਰਾਮ ਕਿਤੇਹਿਨ ਇਨ੍ਹਾਂ ਥਾਵਾਂ ਗੁਰ ਤੇਗ ਬਹਾਦਰ ਬਿਸਰਾਮ ਕਰਣਾ ਜੋਗ ਹਿਨ ਯਾਦ ਕਰਵਾਏ ਦੇ ਵਾਸਤੇ ਥਿਤੀ ਮਾਘ ਉਜਾਲੇ  ਸਪਤਮੀ ਸੰਮ ਸਤ੍ਰਾ ਸੋ ਇਕਤੀ ਸਿਖ ਫਤੇ ਚੰਦ ਆਪਤੁਮਕਾ  ਪ੍ਰਾਧੀ ਲੇਖਕ ਪ੍ਰਤਿਆਦ
ਦਵਾਣਾ ਸਮਾਪਤਮ ਸੋਗ ਪ੍ਰਾਪਤਿ ।। ਜਾ ਦਿਲੀ ਲੰਘ ਜਾਵੇ ਤਾ ਜਾ ਆਨੰਦਪੁਰੋਂ ਲੰਘ ਜਾਵੇ ਤਾਂ ਬਿਸਰਾਮ ਕਰਣਾ ਹੈ ਇਨਾਂਹਾਂ ਜਗਾਂ ।। ਸਤਿ ਸ੍ਰੀ ਅਕਾਲ।।
ਇਥੋਂ ਦੀ ਮੌਜੂਦਾ ਰਵਾਇਤ ਅਨੁਸਾਰ ਜਿਵੇਂ ਇਥੋਂ ਦੇ ਵਸਨੀਕ ਬਜ਼ੁਰਗ ਸੁਣਦੇ ਦਸਦੇ ਆ ਰਹੇ ਹਨ ਕਿ ਇਥੇ ਇਕ ਬਰੋਟਾ ਬੁਹਤ ਵੱਡੇ ਆਕਾਰ ਦਾ ਹੁੰਦਾ ਸੀ । ਜਿਸ ਦੀ ਛਾਂ ਵਿੱਚ ਆ ਕੇ ਗੁਰੂ ਸਾਹੁਬ ਜੀ ਬੈਠੇ ਸੀ । ਇੱਕ ਬਜ਼ੁਰਗ ਮਾਈ ਜੋ ਕਿ ਆਪਣੇ ਖੇਤਾਂ ਵਿੱਚ ਆਈ ਸੀ ਉਸ ਦਾ ਨਾਮ ਮਾਇ ਸਿਆਮੋ ਦਸਦੇ ਹਨ ਉਸ ਮਾਈ ਨੇ ਹੀ ਗੁਰੂ ਜੀ ਦੇ ਸੇਵਾ ਕੀਤੀ । ਘਰ ਜਾ ਕੇ ਰੋਟੀ ( ਪਰਸਾਦਾ ) ਲਿਆਣ ਲਈ ਵੀ ਕਿਹਾ , ਪਰ ਗੁਰੂ ਜੀ ਇੱਥੋਂ ਖੂਹ ਦਾ ਜਲ ਦਾ ਛੱਕ ਥੋੜੀ ਦੇਰ ਬੈਠ ਕੇ ਕਿਸੇ ਹੋਰ ਰਸਤੇ ਨੂੰ ਪੈ ਕੇ ਇੱਥੋਂ ਤੁਰ ਪਏ ਸੀ ।
ਬਿਕਰਮੀ ਸੰਮਤ 1989-90 ਵਿੱਚ ਸੰਤ ਸੁੰਦਰ ਸਿੰਘ ਜੀ ਮੰਡੋਲੀ ਵਾਲੇ ਇਥੇ ਆਏ । ਜਿਨ੍ਹਾਂ ਨੇ ਆ ਕੇ ਬਰੌਟਾ ਪੁਟਵਾਇਆ ਅਤੇ ਗੁਰਦੁਆਰਾ ਸਾਹਿਬ ਬਣਾਉਣ ਲਈ ਪਿੰਡ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ । ਪਰ ਉਸ ਸਮੇਂ ਗੁਰਦੁਆਰਾ ਬਣਾਉਣ ਲਈ ਮਹਾਰਾਜਾ ਪਟਿਆਲਾ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਸੀ । ਜਿਸ ਕਰਕੇ ਮਹਾਰਾਜਾ ਪਟਿਆਲਾ ਵੱਲੋਂ ਰੋਕ ਲਗਾ ਦਿੱਤੀ । ਸੰਤ ਸੁੰਦਰ ਸਿੰਘ ਅਤੇ ਸੇਵਾਦਾਰਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ । 20 ਦਿਨ ਸੰਤ ਜੀ ਗ੍ਰਿਫਤਾਰ ਕਰਕੇ ਰੱਖੇ ਅਤੇ ਫਿਰ ਰਿਹਾ ਕੀਤਾ । ਗੁਰਦੁਆਰਾ ਸਾਹਿਬ ਤੇ ਹੋਣ ਵਾਲਾ ਖਰਚਾ ਪਟਿਆਲਾ ਪਤੀ ਨੇ ਕੀਤਾ । ਕੁਝ ਸਮੇਂ ਬਾਦ ਇਮਾਰਤ ਬਣਕੇ ਤਿਆਰ ਹੋ ਗਈ ਦੱਸੀ ਜਾਂਦੀ ਹੈ । ਲਗਭਗ 2 ਕੁ ਸਾਲ ਸੇਵਾ ਕਰਕੇ ਸੰਤ ਜੀ 14 ਵਿਸਾਖ 1992 ਬਿਕਰਮੀ ਸੰਮਤ ਨੂੰ ਅਕਾਲ ਚਲਾਣਾ ਕਰ ਗਏ ।
ਸੰਨ 1945 - 46 ਵਿੱਚ ਸੰਤ ਗੁਰਬਜੀ ਦੇ ਸਾਵੇ ਕੀਤੀ । ਘਰ ਜਾ ਕੇ ਰੋਟੀ ( ਪਰਸਾਦਾ ) ਲਿਆਣ ਲਈ ਵੀ ਕਿਹਾ , ਪਰ ਗੁਰੂ ਜੀ ਇੱਥੋਂ ਖੂਹ ਦਾ ਜਲ ਦਾ ਛੱਕ ਕੇ ਥੋੜੀ ਦੇਰ ਬੈਠ ਕੇ ਕਿਸੇ ਹੋਰ ਰਸਤੇ ਨੂੰ ਪੈ ਕੇ ਇਥੋਂ ਤੁਰ ਪਏ ਸੀ ।
ਸੰਨ 1945 - 46 ਵਿੱਚ ਸੰਤ ਗੁਰਬਖਸ਼ ਸਿੰਘ ਜੀ ਹਰਪਾਲਪੁਰ ਵਾਲਿਆਂ ਨੂੰ ਭਿੰਡਰ ਕਲਾਂ ਜਥੇ ਵਿੱਚੋਂ ਲਿਆਕੇ ਇਸ ਅਸਥਾਨ ਦਾ ਪ੍ਰਬੰਧ ਸੰਭਾਲ ਦਿੱਤਾ । ਸੰਤ ਜੀ ਨੇ ਇਥੇ ਆ ਕੇ ਧਾਰਮਿਕ ਵਿੱਦਿਆ ਦੀ ਪੜ੍ਹਾਈ ਸ਼ੁਰੂ ਕਰਵਾ ਦਿੱਤੀ । ਜਿਸ ਵਿੱਚ ਸੈਂਕੜੇ ਹੀ ਪਾਠੀ , ਗ੍ਰੰਥੀ , ਨਿਤਨੇਮੀ , ਗੁਰਮੁਖ ਪਿਆਰਿਆਂ ਨੂੰ ਗੁ. ਮੰਜੀ ਸਾਹਿਬ ਹਰਪਾਲਪੁਰ ਵਿਖੇ ਪੜ੍ਹਨ ਦਾ ਮਾਣ ਪ੍ਰਾਪਤ ਹੋਇਆ ।
ਸੰਨ 1971 ਵਿੱਚ ਸੰਤ ਗੁਰਬਖਸ਼ ਸਿੰਘ ਅਨੇਕਾਂ ਹੀ ਵਿਦਿਆਰਥੀਆਂ ਨੂੰ ਧਾਰਮਿਕ ਵਿਦਿਆ ਪੜ੍ਹਾ ਕੇ ਕਈ ਹੋਰ ਗੁਰੂ ਅਸਥਾਨਾਂ ਦੀ ਸੇਵਾ ਕਰਵਾ ਕੇ ਸੱਚਖੰਡ ਨੂੰ ਚਾਲੇ ਪਾ ਗਏ ।
ਸੰਨ 1971 ਤੋਂ ਬਾਅਦ ਗੁ. ਮੰਜੀ ਸਾਹਿਬ , ਹਰਪਾਲਪੁਰ ਦੀ ਸੇਵਾ ਸੰਭਾਲ ਮਹੰਤ ਜੈ ਸਿੰਘ ਜੀ ਕਰਵਾ ਰਹੇ ਹਨ। ਸੰਨ 1979 - 80 ਵਿੱਚ ਲੋਕਲ ਕਮੇਟੀ ਬਣਾਈ ਗਈ ਸੀ । ਸੰਨ 1987 ਤੋਂ ਇਸ ਅਸਥਾਨ ਦੀ ਕਾਰ ਸੇਵਾ ਬਾਬਾ ਅਮਰੀਕ ਸਿੰਘ ਜੀ ਹੀਰ ਬਾਗ ਪਟਿਆਲਾ ਵਾਲੇ ਕਰਵਾ ਰਹੇ ਹਨ। ਗੁ. ਸਾਹਿਬ ਦੀ ਇਮਾਰਤ ਬਣ ਚੁੱਕੀ ਹੈ ਬਾਕੀ ਹੋਰ ਸੇਵਾ ਸਮੇਂ - ਸਮੇਂ ਅਨੁਲਾਪ ਚਲ ਰਹੀ ਹੈ ।
ਇਸ ਅਸਥਾਨ ਤੇ ਹਰ ਮਹੀਨੈ ਦੀ ਸੰਗਰਾਂਦ ਅਤੇ ਪੂਰਨਮਾਸੀ ਨੂੰ ਅੰਮ੍ਰਿਤ ਵੇਲੇ ਆਸਾਂ ਦੀ ਵਾਰ ਦੇ ਕੀਰਤਨ ਹੁੰਦੇ ਹਨ । ਸਾਲ ਵਿੱਚ ਵੱਡੇ ਜੋੜ ਮੇਲੇ ਵੀ ਹੁੰਦੇ ਹਨ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੂਰਬ , ਬਰਸੀ ਸੰਤ ਸੁੰਦਰ ਸਿੰਘ ਮੰਡੌਲੀ ਵਾਲੇ , ਬਰਸੀ ਸੰਤ ਗੁਰਬਖਸ਼ ਸਿੰਘ ਜੀ ਹਰਪਾਲਪੁਰ ਵਾਲੇ , ਵੱਡੀ ਪੱਧਰ ਤੇ ਮਨਾਏ ਜਾਂਦੇ ਹਨ ।
ਸੰਤ ਗੁਰਬਖਸ਼ ਸਿੰਘ ਹਰਪਾਲਪੁਰ ਵਾਲਿਆਂ ਦੀ ਯਾਦਗਾਰ ਗੁਰਮਿਤ ਵਿਦਿਆਲਾ ( ਰਜਿ: ) ਚਲ ਰਿਹਾ ਹੈ । ਜਿਸ ਵਿੱਚ ਅਨੇਕਾਂ ਦੀ ਵਿਦਿਆਰਥੀ ਪੜ੍ਹ ਚੁਕੇ ਹਨ ਅਤੇ ਪੜ੍ਹ ਰਹੇ ਹਨ । ਵਿਦਿਆਲੇ ਵਿੱਚ ਧਾਰਮਿਕ ਗ੍ਰੰਥ ਪੜ੍ਹਾਏ ਜਾਂਦੇ ਹਨ । ਜਿਵੇਂ ਗੁਰਬਾਣੀ ਸ਼ੁੱਧ ਉਚਾਰਨ , ਦਸਮ ਗ੍ਰੰਥ , ਸ੍ਰੀ ਗੁਰੂ ਨਾਨਕ ਪ੍ਰਕਾਸ਼ , ਸ੍ਰੀ ਗੁਰੂ ਪ੍ਰਤਾਪ ਸੁਰਜ , ਅਰਥਾਂ ਸਹਿਤ ਪੜ੍ਹਾ ਕੇ ਕਥਾ ਵਾਚਕ , ਚੰਗੇ ਜੀਵਨ ਵਾਲੇ , ਧਰਮ ਪ੍ਰਚਾਰਕ ਤਿਆਰ ਕੀਤੇ ਜਾਂਦੇ ਹਨ ।
ਗੁਰਦੁਆਰਾ ਮੰਜੀ ਸਾਹਿਬ ਹਰਪਾਲਪੁਰ ਦੇ ਨਾਂ ਤੇ 40 - 45 ਵਿਘੇ ਜਮੀਨ ਹੈ । ਜੋ ਠੇਕੇ ਤੇ ਦਿੱਤੀ ਜਾਂਦੀ ਹੈ । ਲੰਗਰ ਅਤੁੱਟ ਵਰਤਦਾ ਹੈ । ਇਥੋਂ ਕੋਈ ਵੀ ਭਾਈ , ਗ੍ਰੰਥੀ , ਸੇਵਾਦਾਰ , ਤਨਖਾਹੀਆਂ ਨਹੀਂ ਹੈ । ਬਿਨ੍ਹਾਂ ਤਨਖਾਹ ਤੋਂ ਸੇਵਾ ਕਰਦੇ ਹਨ । ਖਾਸ ਕਰਕੇ ਸਾਰੀ ਲੰਗਰ ਦੀ ਸੇਵਾ ਅਤੇ ਦਰਬਾਰ ਸਾਹਿਬ ਦੀ ਸੇਵਾ ਪੜ੍ਹਨ ਵਾਲੇ ਵਿਦਿਆਰਥੀ ਕਰਦੇ ਹਨ । ਪੜ੍ਹਨ ਵਾਲੇ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਸਗੋਂ ਲੰਗਰ , ਬਿਸਤਰ , ਪੋਥੀਆਂ , ਗੁਟਕੇ , ਸੰਥਾ ਸੈਂਚੀਆਂ ਆਦਿਕ ਦਾ ਖਰਚ ਲੋਕਲ ਕਮੇਟੀ ਵਲੋਂ ਕੀਤਾ ਜਾਂਦਾ ਹੈ ।
ਸੰਗਤਾਂ ਪ੍ਰਤੀ ਅਤੇ ਸੰਤ ਗੁਰਬਖਸ਼ ਸਿੰਘ ਦੇ ਵਿਦਿਆਰਥੀਆਂ ਜਿਨ੍ਹਾਂ ਨੂੰ ਗੁ: ਮੰਜੀ ਸਾਹਿਬ ਵਿਖੇ ਰਹਿ ਕੇ ਸੇਵਾ ਕਰਨ ਦਾ ਮੌਕਾ ਮਿਲਿਆ । ਜਿਨ੍ਹਾਂ ਦੇ ਸੰਤਾਂ ਦੇ ਦਰਸ਼ਨ ਕੀਤੇ ਜਾਂ ਸੰਤਾਂ ਦੇ ਜੀਵਨ ਬਾਰੇ , ਗੁਰੂ ਤੇਗ ਬਹਾਦਰ ਜੀ ਦੇ ਇਥੇ ਚਰਨ ਕਮਲ ਪਾਉਣ ਬਾਰੇ , ਸੰਤ ਸੁੰਤਰ ਸਿੰਘ ਜੀ ਦੇ ਜੀਵਨ ਬਾਰੇ ਜੋ ਵੀ ਜਾਣਕਾਰੀ ਰਖਦਾ ਹੋਵੇ ਉਹ ਕ੍ਰਿਪਾ ਕਰਕੇ ਲਿਖਕੇ  ਭੇਜਣ ਦੀ ਕ੍ਰਿਪਾਲਤਾ ਕਰੇ । ਸੰਤ ਗੁਰਬਖਸ਼ ਸਿੰਘ ਗੁਰਮਤਿ ਵਿਦਿਆਲਾ ( ਰਜਿ: ) ਹਰਪਾਲਪੁਰ ਦੇ ਸਮੂਹ ਵਿਦਿਆਰਥੀਆਂ , ਪਾਠੀ - ਗਰੰਥੀ ਤੇ ਰਾਗੀ ਸਿੰਘਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਸਹੀ ਪਤੇ ( ਐਡਰੈਸ ) ਫੇਨ ਨੰ: ਲਿਖ ਕੇ ਭੇਜਣ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸਮੂਹ ਵਿਦਿਆਰਥੀਆਂ ਦੀ ਡਾਇਰੈਕਟਰੀ ਤਿਆਰ ਕੀਤੀ ਜਾ ਰਹੀ ਹੈ ।

ਮੁੱਖ ਪ੍ਰਬੰਧਕ : - ਸੰਤ ਬਾਬਾ ਜੈ ਸਿੰਘ ਜੀ ਅਤੇ ਗੁ: ਪ੍ਰਬੰਧਕ ਕਮੇਟੀ

ਦਾਸ : - ਰਣਬੀਰ ਸਿੰਘ

ਸੰਤ ਗੁਰਬਖਸ਼ ਸਿੰਘ ਵਿੱਦਿਆਲਾ ( ਰਜਿ: ) ਤੇ ਸ਼੍ਰੀ ਗੁਰੂ ਤੇਗ ਬਹਾਦਰ ਵੈਲਫੇਅਰ ਸੁਸਾਇਟੀ , ਪਿੰਡ : - ਹਰਪਾਲਪੁਰ , ਤਹਿ : - ਰਾਜਪੁਰਾ , ਜਿਲ੍ਹਾ : - ਪਟਿਆਲਾ , ਮੋਬਾਈਲ : - +919780810830

Comments

Popular Posts

Complete Biography Of Sri Guru Nanak Dev Ji ( MP3 ) , Katha Vachak Bhai Rajinder Singh Ji Mohali Wale

Sampooran Katha Sri Guru Granth Sahib Ji ( MP3 )

Complete Biography Of Guru Gobind Singh Ji ( MP3 ) , Katha Vachak Bhai Rajinder Singh Ji Mohali Wale

Sri Guru Arjan Dev Ji History In Punjabi ( MP3 ) , Katha Vachak Bhai Rajinder Singh Mohali Wale

Complete Biography Of Guru Harkrishan Sahib Ji ( MP3 ) , Katha Vachak Bhai Rajinder Singh Ji Mohali Wale